Home / ਵਾਧੂ ਜਾਣਕਾਰੀ / ਹੁਣ ਪਵੇਗੀ ਲੋਕਾਂ ਨੂੰ ਮਹਿੰਗਾਈ ਦੀ ਮਾਰ, ਰਸੋਈ ਗੈਸ ਸਿਲੰਡਰ ਹੋਇਆ ਐਨਾ ਮਹਿੰਗਾ ਕਿ …

ਹੁਣ ਪਵੇਗੀ ਲੋਕਾਂ ਨੂੰ ਮਹਿੰਗਾਈ ਦੀ ਮਾਰ, ਰਸੋਈ ਗੈਸ ਸਿਲੰਡਰ ਹੋਇਆ ਐਨਾ ਮਹਿੰਗਾ ਕਿ …

ਕੇਂਦਰ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਵਿੱਤੀ ਨਿਯਮਾਂ ਵਿੱਚ ਬਦਲਾਅ ਕਰਕੇ ਦੇਸ਼ ਵਿਚ ਮਹਿੰਗਾਈ ਦੀ ਦਰ ਨੂੰ ਵਧਾ ਦਿੱਤਾ ਹੈ . ਜਿਸ ਦੇ ਅਨੁਸਾਰ ਆਮ ਆਦਮੀ ਦੇ ਰੋਜ਼ਾਨਾ ਵਰਤੋਂ ਨੇ ਚੀਜ਼ਾਂ ਦੀ ਮਹਿੰਗਾਈ ਦੀ ਦਰ ਵਧੀ ਹੈ . ਇਸ ਦੇ ਨਾਲ ਹੀ ਸਬੰਧ ਇੱਕ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਆਮ ਲੋਕਾਂ ਨੂੰ ਧੱਕਾ ਲੱਗੇਗਾ . ਖਬਰ ਇਹ ਹੈ ਕਿ ਇੱਕ ਦਸੰਬਰ ਤੋਂ ਰਸੋਈ ਗੈਸ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ .ਜਿਸ ਨਾਲ ਖਪਤਕਾਰਾਂ ਨੂੰ ਮਹਿੰਗਾਈ ਦਾ ਇੱਕ ਵੱਡਾ

ਝਟਕਾ ਲੱਗੇਗਾ . ਇਹ ਜਾਣਕਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਪਣੀ ਵੈੱਬਸਾਈਟ ਤੋਂ ਦਿੱਤੀ . ਇਸ ਵੈੱਬਸਾਈਟ ਤੇ ਦਿੱਤੀ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਚੌਦਾਂ ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਘਰੇਲੂ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ ਤੇਰਾਂ ਰੁਪਏ ਵਾਧਾ ਕੀਤਾ ਗਿਆ .ਜਿਸ ਅਨੁਸਾਰ ਹੁਣ ਦਿੱਲੀ ਦੇ ਵਿੱਚ ਗ਼ੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਪ੍ਰਾਪਤ ਕਰਨ ਦੇ ਲਈ ਪਹਿਲਾਂ ਨਾਲੋਂ ਵੱਧ ਕੀਮਤਾਂ ਦੇਣੀਆਂ ਪੈਣਗੀਆਂ . ਇਸ ਜਾਣਕਾਰੀ ਅਨੁਸਾਰ ਦੇਸ਼ ਵਿੱਚ ਸਭ ਤੋਂ ਵੱਧ ਕੀਮਤਾਂ ਕਲਕੱਤਾ ਵਿੱਚ ਵਧਾਈਆਂ ਜਾਂ ਹਨ ਜਿੱਥੇ ਕਿ ਪ੍ਰਤੀ ਸਿਲੰਡਰ ਦੇ ਪਿੱਛੇ ਉੱਨੀ ਰੁਪਏ ਦਾ ਇਜ਼ਾਫਾ ਕੀਤਾ ਗਿਆ ਹੈ ਇਨ੍ਹਾਂ ਵਧੀਆਂ ਕੀਮਤਾਂ ਤੋਂ ਬਾਅਦ ਕੋਲਕਾਤਾ ਵਿੱਚ ਵੀ ਪੁਰਾਣੇ ਕੀਮਤਾਂ ਨਹੀਂ ਚੱਲਣਗੀਆਂ ਅਤੇ ਵਾਧੇ ਦੇ ਨਾਲ ਕੀਮਤਾਂ ਅਦਾ ਕਰਨੇ ਪੈਣਗੀਆਂ . ਨਵੀਆਂ ਕੀਮਤਾਂ ਅਨੁਸਾਰ ਕੋਲਕਾਤਾ ਦੇ

ਵਿੱਚ ਸੱਤ ਸੌ ਪੱਚੀ ਰੁਪਏ ਦਾ ਐਲ ਪੀ ਜੀ ਰਸੋਈ ਗੈਸ ਵਾਲਾ ਸਿਲੰਡਰ ਮਿਲੇਗਾ . ਉਸ ਤੋਂ ਬਾਅਦ ਚੇਨਈ ਦੇ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਅਠਾਰਾਂ ਰੁਪਏ ਦਾ ਵਾਧਾ ਕੀਤਾ ਗਿਆ ਹੈ ਚੇਨਈ ਦੇ ਵਿੱਚ ਹੁਣ ਗੈਸ ਸਿਲੰਡਰ ਪੁਰਾਣੀ ਕੀਮਤ ਅਨੁਸਾਰ ਮਿਲਣ ਦੀ ਬਜਾਏ ਸੱਤ ਸੌ ਚੌਦਾਂ ਰੁਪਏ ਪ੍ਰਤੀ ਸਿਲੰਡਰ ਅਦਾ ਕਰਦੇ ਰਹਿਣਗੇ . ਜਾਣਕਾਰੀ ਅਨੁਸਾਰ ਦੇਸ਼ ਦੇ ਵੱਡੇ ਸ਼ਹਿਰ ਮੁੰਬਈ ਵਿੱਚ ਵੀ ਗੈਸ ਸਿਲੰਡਰ ਦੀ ਕੀਮਤ ਨੂੰ ਵਧਾ ਕੇ ਚੌਦਾਂ ਰੁਪਏ ਇਜ਼ਾਫ਼ਾ ਕੀਤਾ ਗਿਆ ਹੈ . ਉਮੀਦ ਇਹ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਜਾਣ ਪਰ ਦੇਸ਼ ਵਿੱਤੀ ਗਿਰਾਵਟ ਵਿੱਚ ਜਾਣ ਕਾਰਨ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਕੀਮਤਾਂ ਵਿੱਚ ਕੋਈ ਸੁਧਾਰ ਹੋਵੇਗਾ .

Leave a Reply

Your email address will not be published. Required fields are marked *