Home / ਵਾਧੂ ਜਾਣਕਾਰੀ / ਬਲਾਤਕਾਰੀਆਂ ਨੂੰ ਇਹਨਾਂ ਦੇਸ਼ਾਂ ਵਿਚ ਮਿਲਦੀ 24 ਘੰਟੇ ਵਿਚ ਤੜਫਾ ਤੜਫਾ ਕੇ ਮੌਤ

ਬਲਾਤਕਾਰੀਆਂ ਨੂੰ ਇਹਨਾਂ ਦੇਸ਼ਾਂ ਵਿਚ ਮਿਲਦੀ 24 ਘੰਟੇ ਵਿਚ ਤੜਫਾ ਤੜਫਾ ਕੇ ਮੌਤ

ਸਾਡੇ ਦੇਸ਼ ਵਿੱਚ ਮਹਿਲਾਵਾਂ ਕਿੰਨੀਆਂ ਕੁ ਸੁਰੱਖਿਅਤ ਹਨ ਇਹ ਤਾਂ ਅਸੀਂ ਪਹਿਲਾਂ ਤੋਂ ਹੁੰਦੇ ਆ ਰਹੇ ਬਲਾਤਕਾਰਾਂ ਤੋਂ ਚੰਗੀ ਤਰਾਂ ਨਾਲ ਜਾਣਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਸਾਡੇ ਦੇਸ਼ ਵਿਚ ਲੋਕਾਂ ਦੀ ਸੋਚ ਏਨੀ ਕੁ ਗਿਰ ਸਕਦੀ ਹੈ ਜੋ ਕਿ ਕਿਸੇ ਕੁੜੀ ਦਾ ਬਲਾਤਕਾਰ ਕਰਨ ਤੋਂ ਬਾਦ ਉਸ ਨੂੰ ਤੜਫਾ ਤੜਫਾ ਕੇ ਮਾਰ ਦੇਣ ਤੋਂ ਵੀ ਸੰਕੋਚ ਨਹੀਂ ਕਰਦੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਅਨੁਸਾਰ ਕਿ ਇੱਕ ਮਹਿਲਾ ਡਾਕਟਰ ਦੀ ਹੈਦਰਾਬਾਦ ਦੇ ਇੱਕ ਪਿੰਡ ਵਿੱਚ ਬਲਾਤਕਾਰ ਕਰਨ ਤੋਂ ਬਾਦ ਉਸ ਨੂੰ ਦਰਦਨਾਕ ਮੌਤ ਦੇ ਦਿੱਤੀ, ਅਤੇ ਪੂਰੇ ਦੇਸ਼ ਦੇ ਲੋਕ ਸਵਾਲ ਕਰ ਰਹੇ ਹਨ ਪਹਿਲਾਂ ਨਿਰਭਿਆ ਅਤੇ ਫਿਰ ਗੁਡੀਆ ਅਤੇ ਫਿਰ ਕਠੂਆ ਅਤੇ ਹੁਣ ਹੈਦਰਾਬਾਦ ਆਖਿਰ ਕਦੋਂ ਤੱਕ ਬੇਟੀਆਂ ਦਰਿੰਦਿਆਂ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ।

ਇਸ ਬਾਰੇ ਜੇ ਕਾਂਨੂੰਨਾਂ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਕਨੂੰਨਾਂ ਨੂੰ ਲੈ ਕੇ ਏਨੀ ਢਿੱਲ ਕੀਤੀ ਜਾਂਦੀ ਹੈ ਕਿ ਕੋਈ ਅਜਿਹਾ ਬਲਾਤਕਾਰ ਵਰਗਾ ਅਪਰਾਧ ਕਰਨ ਤੋਂ ਵੀ ਨਹੀਂ ਡਰਦਾ, ਇਸ ਲਈ ਭਾਵੇਂ ਸਾਊਦੀ ਅਰਬ ਦੇ ਕਾਨੂੰਨਾਂ ਨੂੰ ਲੋਕ ਬਹੁਤ ਹੀ ਜਿਆਦਾ ਸਖਤ ਮੰਨਦੇ ਹਨ ਪਰ ਉਹ ਅਜਿਹਾ ਦੇਸ਼ ਹੈ ਜਿੱਥੇ ਅਜਿਹੇ ਅਪਰਾਧ ਦੀ ਸਜਾ ਸਿਰਫ 24 ਘੰਟਿਆਂ ਦੇ ਅੰਦਰ ਅੰਦਰ ਹੀ ਦੇ ਦਿੱਤੀ ਜਾਂਦੀ ਹੈ। ਪਰ ਸਾਡੇ ਦੇਸ਼ ਵਿੱਚ ਜੇ ਕੋਈ ਕਿਸੇ ਮਹਿਲਾ ਨਾਲ ਬਲਾਤਕਾਰ ਕਰਦਾ ਹੈ ਤਾਂ ਉਸ ਦੇ ਵਿਰੁੱਧ ਧਾਰਾ 376 ਦੇ ਤਹਿਤ ਮੁਕੱਦਮਾ ਚਲਾਇਆ ਜਾਂਦਾ ਹੈ। ਜੇ ਦੋਸੀ ਦੇ ਖਿਲਾਫ ਅਪਰਾਧ ਸਿੱਧ ਹੋ ਜਾਂਦਾ ਹੈ ਤਾਂ ਪੰਜਾ ਜਾਂ 10 ਸਾਲ ਦੀ ਸਖਤ ਸਜਾ ਦਿੱਤੀ ਜਾਂਦੀ ਹੈ। ਪਰ ਦੁਨੀਆਂ ਦੇ ਕੁੱਝ ਅਜਿਹੇ ਦੇਸ਼ ਵੀ ਹਨ ਜਿੱਥੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਹੀ ਸਜਾ ਦੇ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਅਜਿਹੇ ਦੇਸ਼ਾਂ ਬਾਰੇ …
ਸਾਊਦੀ ਅਰਬ: ਸਾਊਦੀ ਅਰਬ ਵਿੱਚ ਸ਼ਰੀਆ ਕਨੂੰਨ ਲਾਗੂ ਹੈ। ਇਸ ਦੇ ਮੁਤਾਬਿਕ ਜੇ ਕੋਈ ਅਜਿਹਾ ਅਪਰਾਧ ਕਰਦਾ ਹੈ ਤਾਂ ਉਸ ਨੂੰ 24 ਘੰਟੇ ਦੇ ਅੰਦਰ ਹੀ ਫਾਂਸੀ ਦੇ ਦਿੱਤੀ ਜਾਂਦੀ ਹੈ।
ਇਰਾਕ: ਇਰਾਕ ਵਿੱਚ ਇਸ ਤਰਾਂ ਦਾ ਅਪਰਾਧ ਕਰਨ ਵਾਲੇ ਨੂੰ ਪੱਥਰ ਮਾਰ ਮਾਰ ਮੌਤ ਦੇ ਦਿੱਤੀ ਜਾਂਦੀ ਹੈ। ਉਸ ਨੂੰ ਉਦੋਂ ਤੱਕ ਪੱਥਰ ਮਾਰੇ ਜਾਂਦੇ ਹਨ ਜਦੋਂ ਤੱਕ ਉਹ ਮਰ ਨਹੀਂ ਜਾਂਦਾ ।
ਚੀਨ: ਚੀਨ ਵਿੱਚ ਅਜਿਹਾ ਅਪਰਾਧ ਕਰਨ ਵਾਲੇ ਨੂੰ ਜਲਦ ਤੋਂ ਜਲਦ ਮੌਤ ਦੀ ਸਜਾ ਦੇ ਦਿੱਤੀ ਜਾਂਦੀ ਹੈ।
ਇੰਡੋਨੇਸ਼ੀਆ : ਇਸ ਦੇਸ਼ ਵਿੱਚ ਵੀ ਅਜਿਹਾ ਅਪਰਾਧ ਕਰਨ ਵਾਲੇ ਨਾਲ ਘੱਟ ਨਹੀਂ ਗੁਜਾਰੀ ਜਾਂਦੀ ਉਸ ਇਨਸਾਨ ਨੂੰ ਪਹਿਲਾਂ ਨਪੁੰਸਕ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਦ ਉਸ ਵਿੱਚ ਮਹਿਲਾਵਾਂ ਵਾਲੇ ਹਾਰਮੋਨ ਪਾ ਦਿੱਤੇ ਜਾਂਦੇ ਹਨ।

Leave a Reply

Your email address will not be published. Required fields are marked *