Home / ਵਾਧੂ ਜਾਣਕਾਰੀ / ਮੌਸਮ ਵਿਭਾਗ ਨੇ ਦਿੱਤੀ ਤਾਜਾ ਜਾਣਕਾਰੀ, ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ …

ਮੌਸਮ ਵਿਭਾਗ ਨੇ ਦਿੱਤੀ ਤਾਜਾ ਜਾਣਕਾਰੀ, ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ …

ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਵਾਰਿਸ ਅਤੇ ਬਰਫਬਾਰੀ ਹੋਣ ਕਰਕੇ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਵਿੱਚ ਠੰਢ ਦੀ ਲਹਿਰ ਵਧਦੀ ਜਾ ਰਹੀ ਹੈ . ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਸਣੇ ਪੂਰੇ ਉੱਤਰ ਤੇ ਮੱਧ ਭਾਰਤ ਦੇ ਰਾਤਾਂ ਦਾ ਤਾਪਮਾਨ ਪਹਿਲਾਂ ਨਾਲੋਂ ਇੱਕ ਡਿਗਰੀ ਤੱਕ ਪਹਿਲਾਂ ਨਾਲੋਂ ਵੱਧ ਹੈ . ਮੌਸਮ ਦੇ ਮੌਜੂਦਾ ਹਾਲਾਤਾਂ ਅਨੁਸਾਰ ਮੌਸਮ ਵਿਭਾਗ ਦਾ ਅਨੁਮਾਨ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਆਮ ਨਾਲੋਂ ਘੱਟ ਰਹਿ ਸਕਦੀ ਹੈ . ਇਸ ਤੋਂ ਇਹ ਵੀ ਅਨੁਮਾਨ ਲਗਾਇਆ ਜਾ ਰਿਹੈ ਕਿ ਪੰਜਾਬ ਵਿੱਚ ਲੰਬੀ ਹੱਡ ਭੰਨਵੀਂ ਠੰਢ ਵਾਲੀ ਸੀਤ ਲਹਿਰ ਸ਼ਾਇਦ ਹੀ ਦੇਖਣ ਨੂੰ

ਮਿਲੇ . ਆਉਣ ਵਾਲੇ ਸਮੇਂ ਵਿੱਚ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਰਾਤਾਂ ਦਾ ਪਾਰਾ ਕਠੋਰ ਨਹੀਂ ਰਹੇਗਾ ਅਤੇ ਹੋਣ ਵਾਲੇ ਵੀ ਦਸੰਬਰ ਤੱਕ ਧੋਂਦੀ ਉਮੀਦ ਕੀਤੀ ਨਹੀਂ ਜਾ ਸਕਦੀ . ਜੇ ਦੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਸੀਜ਼ਨ ਵਿੱਚ ਤਕਰੀਬਨ ਵੀਹ ਦਿਨ ਧੁੰਦ ਦੇ ਹੁੰਦੇ ਹਨ . ਪਰ ਮੌਸਮ ਵਿੱਚ ਆ ਰਹੀ ਵੱਡੀ ਤਬਦੀਲੀ ਕਰਕੇ ਇਸ ਵਾਰ ਸਿਰਫ਼ ਪੰਦਰਾਂ ਜਾਂ ਸੋਲਾਂ ਦਿਨ ਹੀ ਧੁੰਦ ਦੇ ਰਹਿਣਗੇ. ਪਿਛਲੇ ਠੰਡ ਦੇ ਸੀਜ਼ਨਾਂ ਨਾਲੋਂ ਇਸ ਵਾਰ ਠੰਡ ਦੇ ਸੀਜ਼ਨ ਵਿੱਚ ਅੱਤ ਠੰਡ ਦੇ ਦਸ ਬਾਰਾਂ ਦਿਨਾਂ ਦੀ ਬਜਾਏ ਛੇ ਤੋਂ ਅੱਠ ਦਿਨ ਹੀ ਪੂਰੀ ਠੰਢ ਦੇ ਦਿਨ ਹੋ ਸਕਦੇ ਹਨ . ਜਿਹੜੇ ਦਿਨਾਂ ਵਿੱਚ ਧੁੰਦ ਜਾਂ ਬੱਦਲਾਂ ਕਾਰਨ ਪਾਰਾ ਸੋਲਾਂ ਡਿਗਰੀ ਤੋਂ ਹੇਠਾਂ ਡਿੱਗ ਜਾਂਦਾ

ਹੈ ਇਸ ਸਥਿਤੀ ਨੂੰ ਠੰਡ ਦਾ ਸਭ ਤੋਂ ਠੰਡਾ ਦਿਨ ਕਿਹਾ ਜਾਂਦਾ ਹੈ . ਸਰਦੀ ਦੇ ਦਿਨਾਂ ਵਿੱਚ ਹੋਣ ਵਾਲੀ ਵਾਰਸ ਦਾ ਆਉਣ ਵਾਲੇ ਦਿਨਾਂ ਵਿੱਚ ਹੀ ਅਨੁਮਾਨ ਲਗਾਇਆ ਜਾ ਸਕੇਗਾ ਪਰ ਜਾਣਕਾਰੀ ਅਨੁਸਾਰ ਦਸੰਬਰ ਵਿੱਚ ਬਾਰਿਸ਼ ਔਸਤਨ ਹੀ ਪੈ ਸਕਦੀ ਹੈ . ਮੌਸਮ ਵਿਭਾਗ ਅਨੁਸਾਰ ਜਾਣਕਾਰੀ ਇਹ ਵੀ ਹੈ ਕਿ ਜਨਵਰੀ ਚ ਲੋਹੜੀ ਤੋਂ ਬਾਅਦ ਔਸਤਨ ਮੀਂਹ ਅਤੇ ਗੜੇਮਾਰੀ ਵੀ ਆਉਣ ਵਾਲੇ ਦਿਨਾਂ ਵਿੱਚ ਦੇਖੀ ਜਾ ਸਕਦੀ ਹੈ . ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅਨੁਮਾਨ ਹੀ ਪਿਛਲੇ ਸੀਜ਼ਨ ਨਾਲੋਂ ਇਸ ਵਾਰ ਸਰਦੀ ਦੇ ਦਿਨ ਜ਼ਿਆਦਾ ਨਹੀਂ ਰਹਿਣਗੇ ਪਰ ਪਹਾੜਾਂ ਵਿੱਚ ਬਰਫ਼ਬਾਰੀ ਪਹਿਲਾਂ ਨਾਲੋਂ ਵੱਧ ਹੋ ਸਕਦੀ .

Leave a Reply

Your email address will not be published. Required fields are marked *