Home / ਸਹਾਇਕ ਧੰਦੇ / ਮੋਬਾਇਲ ਚੋਰੀ ਹੋਣ ਦੀ ਵਜ੍ਹਾ ਨਾਲ ਘਬਰਾਓ ਨਾ ਬਲਕਿ ਅਪਣਾਓ ਇਹ ਤਰੀਕਾ

ਮੋਬਾਇਲ ਚੋਰੀ ਹੋਣ ਦੀ ਵਜ੍ਹਾ ਨਾਲ ਘਬਰਾਓ ਨਾ ਬਲਕਿ ਅਪਣਾਓ ਇਹ ਤਰੀਕਾ

ਅੱਜ-ਕੱਲ ਦੇ ਦੌਰ ਵਿਚ ਲਗਪਗ ਹਰ ਕਿਸੇ ਦੇ ਕੋਲ ਮੋਬਾਇਲ ਹੁੰਦਾ ਹੈ ਅਤੇ ਹਰ ਕੋਈ ਇਸਦਾ ਇਸਤੇਮਾਲ ਕਰਨਾ ਜਾਣਦਾ ਹੈ |ਕਈ ਵਾਰ ਫੋਨ ਗਾਇਬ ਜਾਂ ਚੋਰੀ ਹੋਣ ਤੇ ਵਿਅਕਤੀ ਘਬਰਾ ਜਾਂਦਾ ਹੈ ਕਿ ਕਿਤੇ ਕੋਈ ਇਸਦਾ ਗਲਤ ਇਸਤੇਮਾਲ ਨਾ ਕਰ ਲਵੇ |ਇਸ ਡਰ ਦਾ ਹੋਣਾ ਲਾਜਮੀ ਹੈ ਕਿਉਂਕਿ ਇੱਕ ਫੋਨ ਵਿਚ ਲੋਕ ਆਪਣੇ ਅਨੇਕਾਂ ਜਰੂਰੀ ਦਸਤਾਵੇਜ ਅਤੇ ਫੋਟੋਆਂ ਰੱਖਦੇ ਹਨ ਅਤੇ ਇਸ ਲਈ ਜਦ ਉਹਨਾਂ ਦਾ ਫੋਨ ਗੁੰਮ ਹੁੰਦਾ ਹੈ ਤਾਂ ਇਸਦੇ ਦੁਰਉਪਯੋਗ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ, ਪਰ ਹੁਣ ਫੋਨ ਘੁੰਮ ਹੋ ਜਾਣ ਤੇ ਇਸ ਗੱਲ ਦੀ ਟੈਸ਼ਣ ਲੈਣ ਦੀ ਜਰੂਰਤ ਨਹੀਂ ਹੈ, ਕਿਉਂਕਿ ਇੱਕ ਅਜਿਹਾ ਤਰੀਕਾ ਵੀ ਹੈ ਜੋ ਆੱਨਲਾਇਨ ਹੀ ਤੁਹਾਡੇ ਫੋਨ ਦਾ ਪਤਾ ਲਗਾ ਸਕਦਾ ਹੈ ਜਾਂ ਉਸਨੂੰ ਲਾੱਕ ਕਰ ਸਕਦਾ ਹੈ |ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਇਸਦੇ ਬਾਰੇ ਪਤਾ ਨਹੀਂ ਹੈ |

ਸ਼ਾਇਦ ਤੁਹਾਨੂੰ ਪਤਾ ਨਹੀ ਹੋਵੇਗਾ ਕਿ ਗੂਗਲ ਤੇ ਇੱਕ ਅਜਿਹਾ ਫੀਚਰ ਵੀ ਹੈ ਜਿਸ ਤੇ ਤੁਸੀਂ ਆਪਣਾ ਫੋਨ ਲਾੱਕ ਕਰ ਸਕਦੇ ਹੋ |ਫੋਨ ਲਾੱਕ ਹੋਣ ਤੇ ਜਿਸ ਕਿਸੇ ਦੇ ਕੋਲ ਵੀ ਤੁਹਾਡਾ ਫੋਨ ਹੋਵੇਗਾ ਉਹ ਇਸਦਾ ਗਲਤ ਇਸਤੇਮਾਲ ਨਹੀਂ ਕਰ ਪਾਏਗਾ |ਗੂਗਲ ਦੇ ਇਸ ਫੀਚਰ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੀ gmail id ਨੂੰ ਖੋਲ ਲਵੋ |gmail id ਖੋਲਣ ਤੋਂ ਬਾਅਦ My account ਦੀ ਸੈਟਿੰਗ ਤੇ ਜਾਓ ਅਤੇ ਉਸ ਤੇ ਕਲਿੱਕ ਕਰੋ |ਕਲਿੱਕ ਕਰਨ ਤੋਂ ਬਾਅਦ ਤੁਹਾਨੂੰ Find your friend ਆਵੇਗਾ |ਇਸ ਉੱਪਰ ਕਲਿੱਕ ਕਰਨ ਨਾਲ ਯੂਜਰਸ ਦੇ ਮੋਬਾਇਲ ਤੇ ਕਾੱਲ ਆਵੇਗੀ ਅਤੇ ਫੋਨ ਆਸ-ਪਾਸ ਹੋਣ ਤੇ ਮਿਲ ਜਾਵੇਗਾ |ਫੋਨ ਚੋਰੀ ਹੋਣ ਦੀ ਕੰਡੀਸ਼ਨ ਵਿਚ Lock your friend ਦੀ ਆੱਪਸ਼ਨ ਚੁਣੋ |ਇਸ ਨਾਲ ਤੁਹਾਡਾ ਫੋਨ ਗੂਗਲ ਦੁਆਰਾ ਲਾੱਕ ਹੋ ਜਾਵੇਗਾ ਅਤੇ ਤੁਹਾਡੀ gmail id ਵੀ ਸਰੁੱਖਿਅਤ ਰਹੇਗੀ |

ਤਾਂ ਇਹ ਤਰੀਕਾ ਜਿਸਨੂੰ ਅਪਣਾ ਕੇ ਤੁਸੀਂ ਆਪਣੇ ਫੋਨ ਨੂੰ ਗੁੰਮ ਹੋਣ ਤੋਂ ਬਾਅਦ ਵੀ ਲੱਭ ਸਕਦੇ ਹੋ ਜਾਂ ਫਿਰ ਚੋਰੀ ਹੋਣ ਤੇ ਉਸਨੂੰ ਲਾੱਕ ਕਰ ਸਕਦੇ ਹੋ |ਇਸ ਲਈ ਜਦ ਵੀ ਤੁਹਾਡੇ ਨਾਲ ਜਾਂ ਤੁਹਾਡੇ ਆਸ-ਪਾਸ ਕਿਸੇ ਦੇ ਨਾਲ ਅਜਿਹਾ ਹੋਵੇ ਤਾਂ ਇਹ ਤਰੀਕਾ ਅਪਣਾਓ ਕਿਉਂਕਿ ਇਸ ਨਾਲ ਫੋਨ ਪੂਰੀ ਤਰਾਂ ਨਾਲ ਲਾੱਕ ਹੋ ਜਾਂਦਾ ਹੈ ਜਿਸ ਕਾਰਨ ਉਹ ਵਿਅਕਤੀ ਇਸ ਨੂੰ ਕਿਤੋਂ ਵੀ ਇਸਦਾ ਲਾੱਕ ਖੁਲਵਾ ਨਹੀਂ ਸਕਦਾ |ਕਈ ਵਾਰ ਦੇਖਿਆ ਜਾਂਦਾ ਹੈ ਕਿ ਸਾਡੇ ਜਰੂਰੀ ਦਸਤਾਵੇਜ ਅਤੇ ਫੋਟੋਆਂ ਵੀਡੀਓ ਹੁੰਦੀਆਂ ਹਨ ਅਤੇ ਚੁੱਕਣ ਵਾਲਾ ਸਾਡੇ ਡਾਟੇ ਨਾਲ ਗਲਤ ਛੇੜ-ਛਾੜ ਕਰ ਸਕਦਾ ਹੈ ਜਿਸ ਨਾਲ ਸਾਨੂੰ ਪਰੇਸ਼ਾਨੀ ਆ ਸਕਦੀ ਹੈ ਅਤੇ ਸਾਡੇ ਤੇ ਕੋਈ ਗਲਤ ਮੁਕੱਦਮਾ ਵੀ ਚੱਲ ਸਕਦਾ ਹੈ ਇਸ ਲਈ ਇਸ ਤਰੀਕੇ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੇ ਗਵਾਚੇ ਹੋਏ ਫੋਨ ਨੂੰ ਪੂਰੀ ਤਰਾਂ ਨਾਲ ਲਾੱਕ ਕਰ ਸਕਦੇ ਹੋ |

Leave a Reply

Your email address will not be published. Required fields are marked *