Home / ਵਾਧੂ ਜਾਣਕਾਰੀ / ਬੱਚਿਆਂ ਨਾਲ ਭਰੀ ਬੱਸ ਨਾਲ ਹੋਇਆ ਏਨਾਂ ਭਿਆਨਕ ਹਾਦਸਾ, ਕਿ ਸਾਰੇ ਪਾਸੇ ਖਿੱਲਰ ਗਈਆਂ ਲਾਸ਼ਾਂ …

ਬੱਚਿਆਂ ਨਾਲ ਭਰੀ ਬੱਸ ਨਾਲ ਹੋਇਆ ਏਨਾਂ ਭਿਆਨਕ ਹਾਦਸਾ, ਕਿ ਸਾਰੇ ਪਾਸੇ ਖਿੱਲਰ ਗਈਆਂ ਲਾਸ਼ਾਂ …

ਸੜਕ ਦੁਰਘਟਨਾਵਾਂ ਦੇ ਹਾਦਸੇ ਸਾਡੇ ਦੇਸ਼ ਵਿਚ ਹੀ ਨਹੀਂ ਪੂਰੀ ਦੁਨੀਆਂ ਵਿੱਚ ਹੀ ਹੁੰਦੇ ਰਹਿੰਦੇ ਹਨ। ਜਿਸ ਨਾਲ ਕਿ ਕਈ ਵਾਰ ਕਈ ਮਾਸੂਮਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆਂ ਦੇ ਦੇਸ਼ਾਂ ਕੋਲ ਲੱਖਾਂ ਸਾਧਨ ਅਤੇ ਚੰਗੇ ਗੁਣਾਂ ਹੋਣ ਦੇ ਬਾਵਜੂਦ ਵੀ ਸੜਕ ਤੋਂ ਘਟਨਾਵਾਂ ਨਹੀਂ ਰੁਕ ਰਹੀਆਂ .  ਅਜਿਹਾ ਹੀ ਇੱਕ ਟੁਨੀਸ਼ੀਆ ਵਿੱਚ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਇੱਕ ਭਿਆਨਕ ਦੁਰਘਟਨਾ ਨੇ ਕਈ ਲੋਕਾਂ ਦੀ ਜਾਨ ਲੈ ਲਈ . ਟੁਨੀਸ਼ੀਆ ਵਿੱਚ ਅੈਤਵਾਰ ਨੂੰ ਇੱਕ ਸੈਲਾਨੀ ਬੱਸ ਦੁਰਘਟਨਾ ਗ੍ਰਸਤ ਹੋ ਗਈ . ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਮਰਨ ਵਾਲਿਆਂ ਦੀ ਗਿਣਤੀ 26 ਤੋਂ ਪਾਰ ਹੋ

ਗਈ .  ਮੀਡੀਆ ਦੀਆਂ ਆ ਰਹੀਆਂ ਰਿਪੋਰਟਾਂ ਦਾ ਇਕ ਪਤਾ ਲੱਗਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਿਸ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ ਜਿੰਨ੍ਹਾਂ ਵਿੱਚੋਂ 20 ਜਣਿਆਂ ਦੀ ਪਛਾਣ ਹੋ ਚੁੱਕੀ ਹੈ . ਇਸ ਬੱਸ ਵਿੱਚ ਜਿੰਨੇ ਵੀ ਲੋਕ ਸਵਾਰ ਸਨ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਵਿਦਿਆਰਥੀ ਅਤੇ ਬੱਚੇ ਸ਼ਾਮਲ ਸਨ . ਸਵਾਰ ਲੋਕਾਂ ਦੀ ਗਿਣਤੀ 43 ਦੱਸੀ ਜਾ ਰਹੀ ਹੈ .ਇਹ ਬੱਸ ਯਾਤਰੀਆਂ ਨੂੰ ਲੈ ਕੇ ਆਇਨ ਦੋਰਾਹਾਮ ਵੱਲ ਜਾ ਰਹੀ ਸੀ ਜਿਸ ਦਾ ਕਿ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ . ਇਸ ਭਿਆਨਕ ਐਕਸੀਡੈਂਟ ਅਨੁਸਾਰ ਜਿੱਥੇ ਮਰਨ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਹੈ ਉਥੇ ਹੀ ਇਸ ਵਿੱਚ ਦੁਰਘਟਨਾ ਨਾਲ ਜ਼ਖਮੀ ਹੋਣ ਵਾਲੇ ਲੋਕਾਂ ਦੀ

ਗਿਣਤੀ ਵੀ 21 ਦੱਸੀ ਜਾ ਰਹੀ ਹੈ . ਇਹ ਬਾਲਕ ਹਾਦਸਾ ਪੂਰੇ ਦੇਸ਼ ਨੂੰ ਦਹਿਲਾ ਦੇਣ ਵਾਲਾ ਸੀ ਜਿਸ ਦੇ ਪ੍ਰਭਾਵ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਘਟਨਾ ਤੋਂ ਬਾਅਦ ਘਟਨਾ ਵਾਲੀ ਥਾਂ ਤੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਆ ਕੇ ਦੌਰਾ ਕੀਤਾ ਅਤੇ ਪੂਰੀ ਘਟਨਾ ਦਾ ਜਾਇਜ਼ਾ ਲਿਆ . ਇਸ ਦੇ ਨਾਲ ਹੀ ਲੋਕਾਂ ਨੇ ਵੀ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਅਤੇ ਮਰਨ ਵਾਲੇ ਲੋਕਾਂ ਲਈ ਸਹਾਇਤਾ ਲਈ ਅੱਗੇ ਆ ਕੇ ਆਪਣੀ ਸਹਾਇਤਾ ਦਾ ਹੱਥ ਵੰਡਾਇਆ ਹੈ . ਸਿਹਤ ਮੰਤਰਾਲੇ ਨੇ ਪੀੜਤਾਂ ਲਈ ਮਦਦ ਦੇ ਲਈ ਖੂਨ ਦਾਨ ਦੇ ਕੈਂਪ ਵੀ ਥਾਂ ਥਾਂ ਲਗਾਏ ਹਨ .  ਅਤੇ ਜ਼ਖਮੀਆਂ ਦੀ ਲਈ ਵਰਤੋਂ ਵੱਧ ਸਾਹਿਤ ਲਈ ਸਰਕਾਰ ਵੀ ਆਪਣੇ ਤੌਰ ਤੇ ਉਪਰਾਲੇ ਕਰ ਰਹੀ ਹੈ .

Leave a Reply

Your email address will not be published. Required fields are marked *