Home / ਵਾਧੂ ਜਾਣਕਾਰੀ / ਬਿਆਨ ਤੋਂ ਪਲਟੇ ਸੀਐਮ ਖੱਟਰ, ਹੁਣ ਕਿਹਾ, ‘ਕਸ਼ਮੀਰ ਦੀ ਧੀ ਸਾਡੀ ਧੀ

ਬਿਆਨ ਤੋਂ ਪਲਟੇ ਸੀਐਮ ਖੱਟਰ, ਹੁਣ ਕਿਹਾ, ‘ਕਸ਼ਮੀਰ ਦੀ ਧੀ ਸਾਡੀ ਧੀ

ਇਸ ਤੋਂ ਪਹਿਲਾਂ ਸੀਐਮ ਖੱਟਰ ਨੇ ਕਿਹਾ ਸੀ ਕਿ ਅਸੀਂ ਹੁਣ ਕਸ਼ਮੀਰੀ ਨੂੰਹ ਲਿਆ ਸਕਦੇ ਹਾਂ। ਖੱਟਰ ਨੇ ਕਿਹਾ, “ਸਾਡੇ ਧਨਖੜ (ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ) ਜੀ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ, ਅੱਜ ਕੱਲ੍ਹ ਲੋਕ ਕਹਿਣ ਲੱਗੇ ਹਨ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ, ਕਸ਼ਮੀਰ ਤੋਂ ਕੁੜੀ (ਨੂੰਹ) ਲੈ ਕੇ ਆਵਾਂਗੇ।”  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਹਿਲਾਂ ਵਿਵਾਦਤ ਬਿਆਨ ਦਿੱਤਾ ਤੇ ਹੁਣ ਉਸ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਹੁਣ ਖੱਟਰ ਕਿਹਾ ਹੈ ਕਿ ਅਜਿਹਾ ਕੁਝ ਕਹਿਣ ਦਾ ਉਨ੍ਹਾਂ ਦਾ ਮਕਸਦ ਨਹੀਂ ਸੀ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਧੀ ਸਾਡੀ ਧੀ ਹੈ, ਉਨ੍ਹਾਂ ਨੂੰ ਮੈਂ ਆਪਣੀਆਂ ਧੀਆਂ ਸਮਝਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਸੀ।  ਸੀਐਮ ਖੱਟਰ ਸੋਨੀਪਤ ਪਹੁੰਚੇ ਹੋਏ ਸਨ, ਉੱਥੇ ਉਨ੍ਹਾਂ ਆਪਣੇ ਪਹਿਲੇ ਦਿੱਤੇ ਬਿਆਨ ‘ਤੇ ਸਫਾਈ ਦਿੱਤੀ।

 


ਦੱਸ ਦੇਈਏ ਇਸ ਤੋਂ ਪਹਿਲਾਂ ਸੀਐਮ ਖੱਟਰ ਨੇ ਕਿਹਾ ਸੀ ਕਿ ਅਸੀਂ ਹੁਣ ਕਸ਼ਮੀਰੀ ਨੂੰਹ ਲਿਆ ਸਕਦੇ ਹਾਂ। ਖੱਟਰ ਨੇ ਕਿਹਾ, “ਸਾਡੇ ਧਨਖੜ (ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ) ਜੀ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ, ਅੱਜ ਕੱਲ੍ਹ ਲੋਕ ਕਹਿਣ ਲੱਗੇ ਹਨ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ, ਕਸ਼ਮੀਰ ਤੋਂ ਕੁੜੀ (ਨੂੰਹ) ਲੈ ਕੇ ਆਵਾਂਗੇ।”


ਬਾਅਦ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਬਿਆਨ ਨੂੰ ਮਜ਼ਾਕ ਦੇ ਤੌਰ ‘ਤੇ ਲੈਣ ਦੀ ਗੱਲ ਵੀ ਕਹੀ। ਫ਼ਤਿਹਾਬਾਦ ‘ਚ ਮਹਾਰਿਸ਼ੀ ਭਾਗੀਰਥ ਜੈਅੰਤੀ ਸਮਾਗਮ ‘ਚ ਬੋਲਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ ਹਰਿਆਣਾ ‘ਚ ਲਿੰਗ ਅਨੁਪਾਤ 933 ਹੋਣ ਦਾ ਜ਼ਿਕਰ ਵੀ ਕੀਤਾ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਖੱਟਰ ਨੇ ਲਿੰਗ ਅਨੁਪਾਤ ਗੜਬੜ ਹੋਣ ਕਰਕੇ ਕੁੜੀਆਂ ਦੀ ਗਿਣਤੀ ‘ਚ ਕਮੀ ਤੇ ਕਸ਼ਮੀਰ ਤੋਂ ਬਹੂ ਲਿਆਉਣ ਦੀ ਗੱਲ ਕੀਤੀ।


ਖੱਟਰ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ‘ਤੇ ਕਾਫੀ ਅਲੋਚਨਾ ਕੀਤੀ ਗਈ। ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਰੰਧਾਵਾ ਨੇ ਖੱਟਰ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਤੇ ਮਮਤਾ ਬੈਨਰਜੀ ਨੇ ਵੀ ਉਨ੍ਹਾਂ ਨੂੰ ਆੜੇ ਹੱਥੀਂ ਲਿਆ। ਦਿੱਲੀ ਦੇ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਣ ਦੀ ਗੱਲ ਕਹੀ ਹੈ।

 

Leave a Reply

Your email address will not be published. Required fields are marked *