Home / ਵਾਧੂ ਜਾਣਕਾਰੀ / ਬਾਬੇ ਨਾਨਕ ਦੀ ਕਿਰਪਾ,ਬਾਕੀ ਸਭ ਬੰਦ ਹੋ ਰਿਹਾ,ਲਾਂਘੇ ‘ਤੇ ਕੋਈ ਰੋਕ ਨਹੀਂ (ਸ਼ੇਅਰ ਕਰੋ ਜੀ)

ਬਾਬੇ ਨਾਨਕ ਦੀ ਕਿਰਪਾ,ਬਾਕੀ ਸਭ ਬੰਦ ਹੋ ਰਿਹਾ,ਲਾਂਘੇ ‘ਤੇ ਕੋਈ ਰੋਕ ਨਹੀਂ (ਸ਼ੇਅਰ ਕਰੋ ਜੀ)

ਭਾਰਤ ਵੱਲੋਂ ਕਸ਼ਮੀਰ ‘ਤੇ ਸਿੱਧਾ ਕਬਜ਼ਾ ਕਰਨ ਦੇ ਫੈਂਸਲੇ ਤੋਂ ਬਾਅਦ ਜਦੋਂ ਪਾਕਿਸਤਾਨ ਵੱਲੋਂ ਭਾਰਤ ਨਾਲ ਸਾਰੇ ਵਪਾਰਕ ਅਤੇ ਕੂਟਨੀਤਕ ਸਬੰਧਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਉਸ ਸਮੇਂ ਸਿੱਖ ਕੌਮ ਲਈ ਇੱਕ ਪਾਕਿਸਤਾਨ ਵੱਲੋਂ ਇੱਕ ਚੰਗਾ ਸੁਨੇਹਾ ਆਇਆ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਨਾਲ ਤੋੜੀਆਂ ਜਾ ਰਹੀਆਂ ਸਾਂਝਾਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਾਹਰ ਰੱਖਿਆ ਜਾਵੇਗਾ ਅਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰਹੇਗਾ। ਪਾਕਿਸਤਾਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਮੋਹੱਮਦ ਫੈਜ਼ਲ ਨੇ ਕਿਹਾ, “ਨਵੇਂ ਚੁੱਕੇ ਕਦਮਾਂ ਤੋਂ ਅਲਹਿਦਾ, ਪਾਕਿਸਤਾਨ ਦਾ ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ। ਪਾਕਿਸਤਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸ ਕਾਰਜ ਨੂੰ ਜਾਰੀ ਰੱਖੇਗਾ”। ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਇਹ ਕੋਰੀਡੋਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਖੋਲਿਆ ਜਾਣਾ ਹੈ ਜਿਸਦਾ ਕੰਮ ਚੱਲ ਰਿਹਾ ਹੈ। ਭਾਵੇਂ ਕਿ ਇਹ ਪਹਿਲਾਂ ਹੀ ਅਟਕਲਾਂ ਸਨ ਕਿ ਇਸ ਕੋਰੀਡੋਰ ਨੂੰ ਬੰਦ ਕਰਨ ਲਈ ਭਾਰਤ ਵਲੋਂ ਕੋਈ ਨਾ ਕੋਈ ਬਹਾਨਾ ਘੜਿਆ ਜਾਵੇਗਾ। ਪੁਲਵਾਮਾ ਹਮਲੇ ਮੌਕੇ ਵੀ

ਕੋਰੀਡੋਰ ਬੰਦ ਕਰਨ ਦੀਆਂ ਖਬਰਾਂ ਆਈਆਂ ਸਨ ਪਰ ਉਦੋਂ ਵੀ ਪਾਕਿਸਤਾਨ ਵਲੋਂ ਇਸ ਮਸਲੇ ਨੂੰ ਵੱਖਰਾ ਰੱਖਕੇ ਕੋਰੀਡੋਰ ਦਾ ਕੰਮ ਜਾਰੀ ਰਖਿਆ ਗਿਆ। ਦੱਸ ਦਈਏ ਕਿ ਪਾਕਿਸਤਾਨ ਵਾਲੇ ਪਾਸਿਓਂ ਕੋਰੀਡੋਰ ਦਾ ਕੰਮ ਕਰੀਬ ਕਰੀਬ ਮੁਕੰਮਲ ਹੋਣ ਵਾਲਾ ਹੈ ਜਦਕਿ ਭਾਰਤ ਵਾਲੇ ਪਾਸੇ ਅਜੇ ਬੋਰਡਰ ਨੂੰ ਜਾਂਦੇ ਰਾਹ ਤੇ ਸੜਕ ਬਣਾਉਣ ਲਈ ਮਿੱਟੀ ਹੀ ਪਾਈ ਜਾ ਰਹੀ ਹੈ ਤੇ ਫਲਾਈਓਵਰ ਬਣਾਇਆ ਜਾ ਰਿਹਾ ਹੈ।ਭਾਰਤ ਪਾਕਿਸਤਾਨ ਵਿਚਕਾਰ ਵੱਧ ਰਿਹਾ ਤਣਾਅ ਦਾ ਮਾਹੌਲ ਸਿੱਖ ਜਗਤ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ। ਹਾਲ ਹੀ ਵਿਚ ਕਸ਼ਮੀਰ ਵਿਚੋਂ ਹਟਾਈ ਧਾਰਾ 370 ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਰੁੱਖ ਕਰਦਿਆਂ ਭਾਰਤ ਨਾਲੋਂ ਆਪਣੇ ਵਪਾਰਕ ਰਿਸ਼ਤੇ ਖਤਮ ਕਰਨ ਦਾ ਐਲਾਨ ਕੀਤਾ ਸੀ। ਨਾਲ ਹੀ ਪਾਕਿਸਤਾਨ ਦੇ ਅੰਬੈਸਡਰ ਨੂੰ ਵੀ ਵਾਪਸ ਬੁਲਾ ਲਿਆ ਗਿਆ ਤੇ ਵਾਹਗਾ ਸਰਹਦ ਨੂੰ ਵੀ ਬੰਦ ਕੀਤਾ ਗਿਆ ਜਿਸਤੋਂ ਬਾਅਦ ਇਹ ਗੱਲਾਂ ਉਡਦੀਆਂ ਸਨ ਕਿ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਨੂੰ ਵੀ ਬੰਦ ਕਰ ਸਕਦਾ ਹੈ। ਪਰ ਹੁਣ ਪਾਕਿਸਤਾਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਮੋਹੱਮਦ ਫੈਜ਼ਲ ਦੇ ਇਸ ਬਿਆਨ ਨੇ ਸਿੱਖ ਜਗਤ ਨੂੰ ਰਾਹਤ ਦਿੱਤੀ ਹੈ।

ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

Leave a Reply

Your email address will not be published. Required fields are marked *