Home / ਵਾਧੂ ਜਾਣਕਾਰੀ / ਪੁਲਸ ਮੁਲਾਜ਼ਮ ਨੇ ਨੌਜਵਾਨ ਨੂੰ ਮਾਰੀ ਚਪੇੜ, ਵੀਡੀਓ ਵਾਇਰਲ (ਇਨਸਾਫ ਲਈ ਸ਼ੇਅਰ ਕਰੋ)

ਪੁਲਸ ਮੁਲਾਜ਼ਮ ਨੇ ਨੌਜਵਾਨ ਨੂੰ ਮਾਰੀ ਚਪੇੜ, ਵੀਡੀਓ ਵਾਇਰਲ (ਇਨਸਾਫ ਲਈ ਸ਼ੇਅਰ ਕਰੋ)

ਬਠਿੰਡਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਪੀੜਤ ਨੌਜਵਾਨ ਨਾਲ ਇੱਕ ਮਹਿਲਾ ਵੀ ਮੌਜੂਦ ਸੀ ਜਿਸ ਨੇ ਪੁਲਿਸ ਨੂੰ ਥੱਪੜ ਮਾਰਨ ਤੋਂ ਰੋਕਿਆ। ਇਸ ਦੌਰਾਨ ਡੀਐਸਪੀ ਬਠਿੰਡਾ ਦਿਹਾਤੀ ਗੋਪਾਲ ਚੰਦ ਵੀ ਮੌਕੇ ‘ਤੇ ਮੌਜੂਦ ਸਨ ਪਰ ਜਦ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਮੌਕੇ ‘ਤੇ ਮੌਜੂਦ ਹੋਣ ਤੋਂ ਇਨਕਾਰ ਕਰ ਦਿੱਤਾ।ਦਰਅਸਲ ਬਠਿੰਡਾ ਦੇ ਭੁੱਚੋ ਵਿਖੇ ਨਥਾਣਾ ਰੋਡ ‘ਤੇ ਪੁਲਿਸ ਨਾਕੇ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ। ਜਦੋਂ ਉੱਥੋਂ ਇੱਕ ਕਾਰ ਗੁਜ਼ਰ ਰਹੀ ਸੀ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕਣਾ ਚਾਹਿਆ। ਕਾਰ ਸਵਾਰ ਨੌਜਵਾਨ ਗੱਡੀ ਸਾਈਡ ‘ਤੇ ਲਾ ਕੇ ਜਦ ਉੱਤਰਿਆ ਤਾਂ

ਦੂਰੋਂ ਆ ਰਹੇ ਪੁਲਿਸ ਮੁਲਾਜ਼ਮਾਂ ਵਿੱਚੋਂ ਇੱਕ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇਸ ਪੂਰੇ ਮਾਮਲੇ ਵਿੱਚ ਬਠਿੰਡਾ ਦਿਹਾਤੀ ਦੇ ਡੀਐੱਸਪੀ ਗੋਪਾਲ ਚੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ, ਬਣਦੀ ਕਾਰਵਾਈ ਕੀਤੀ ਜਾਵੇਗੀ। ਭਾਵੇਂ ਕਿ ਨਵੇਂ ਹੁਕਮਾਂ ਤਹਿਤ ਹੁਣ ਪੰਜਾਬ ਵਿਚ ਟਰੈਫਿਕ ਪੁਲਿਸ ਬਿਨਾ ਵਜਾ ਰੋਕ ਕੇ ਵਾਹਨਾਂ ਦੇ ਕਾਗਜ ਚੈਕ ਨਹੀਂ ਕਰ ਸਕਦੀ। ਇਹ ਹੁਕਮ ਪਿਛਲੇ ਦਿਨੀ ਹੀ ਲਾਗੂ ਹੋਏ ਹਨ। ਪਰ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਉਸ ਵਿਚ ਇਹ ਪੁਲਿਸ ਵਾਲੇ ਕਿਵੇਂ ਇਸ ਵਾਹਨ ਨੂੰ ਰੋਕਦੇ ਹਨ ਫਿਰ ਇੱਕ ਪੁਲਿਸ ਵਾਲੇ ਵਲੋਂ ਡਰਾਈਵਰ ਦੇ ਉਸਦੀ ਘਰਵਾਲੀ ਤੇ ਬੱਚੇ ਦੇ ਸਾਹਮਣੇ ਚਪੇੜ ਮਾਰੀ ਜਾਂਦੀ ਹੈ। ਕੀ ਕਿਸੇ ਵੀ ਪੁਲਿਸ ਵਾਲੇ ਨੂੰ ਇਸ ਤਰਾਂ ਚਪੇੜ ਮਾਰਨ ਦਾ ਹੱਕ ਹੈ ?ਉਹ ਵੀ ਉਦੋਂ ਜਦੋਂ ਸਾਹਮਣੇ ਪਰਿਵਾਰ ਖੜਾ ਹੋਵੇ ਤਾਂ ਬੰਦੇ ਨੂੰ ਜੋ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਜਦੋਂ ਬੀਤਦੀ ਹੈ ਉਦੋਂ ਪਤਾ ਲਗਦਾ ਹੈ। ਇਹ ਪੁਲਿਸ ਵਾਲੇ ਜਿਸ ਤਰੀਕੇ ਨਾਲ ਗੱਲਬਾਤ ਕਰ ਰਹੇ ਹਨ ਤੇ ਕਾਗਜ ਚੈਕ ਤੋਂ ਪਹਿਲਾਂ ਹੀ ਉਕਤ ਬੰਦੇ ਦੇ ਚਪੇੜ ਕੱਢਕੇ ਮਾਰੀ ਹੈ,ਸ਼ਾਇਦ ਪੁਲਿਸ ਆਪਣਾ ਰਵਈਆ ਤਿਆਗਣ ਨੂੰ ਤਿਆਰ ਨਹੀਂ ਹੈ। ਇਹਨਾਂ ਦੋਸ਼ੀ ਪੁਲਿਸ ਵਾਲਿਆਂ ਤੇ ਕਾਰਵਾਈ ਜਰੂਰ ਹੋਣੀ ਚਾਹੀਦੀ

ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

Leave a Reply

Your email address will not be published. Required fields are marked *