Home / ਵਾਧੂ ਜਾਣਕਾਰੀ / ਚੇਤਾਵਨੀ: ਹੁਣ 10 ਅਕਤੂਬਰ ਤੋਂ ਲਾਗੂ ਹੋਵੇਗਾ ਇਹ ਕਾਂਨੂੰਨ, ਲੋਕਾਂ ਨੂੰ ਲੱਗੂ ਵੱਡਾ ਝਟਕਾ (ਦੇਖੋ ਪੂਰੀ ਖਬਰ)

ਚੇਤਾਵਨੀ: ਹੁਣ 10 ਅਕਤੂਬਰ ਤੋਂ ਲਾਗੂ ਹੋਵੇਗਾ ਇਹ ਕਾਂਨੂੰਨ, ਲੋਕਾਂ ਨੂੰ ਲੱਗੂ ਵੱਡਾ ਝਟਕਾ (ਦੇਖੋ ਪੂਰੀ ਖਬਰ)

ਇੰਡੀਆ ਦੇ ਨਾਗਰਿਕਾਂ ਲਈ ਮਾੜੀ ਖਬਰ ਆ ਰਹੇ ਹੈ ਕੇ 10 ਅਕਤੂਬਰ ਤੋਂ ਸਾਰੇ ਦੇਸ਼ ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਲੋਨ ਸਸਤਾ ਕਰਨ ਦੇ ਨਾਲ ਹੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ ‘ਚ ਵੀ ਕਮੀ ਕਰ ਦਿੱਤੀ ਹੈ, ਜੋ ਕੱਲ੍ਹ ਯਾਨੀ ਵੀਰਵਾਰ ਤੋਂ ਲਾਗੂ ਹੋ ਜਾਵੇਗੀ। ਇਸ ਤੋਂ ਮਹੀਨਾ ਪਹਿਲਾਂ ਐੱਸ. ਬੀ. ਆਈ. ਨੇ 10 ਸਤੰਬਰ ਨੂੰ ਫਿਕਸਡ ਡਿਪਾਜ਼ਿਟ ਦਰਾਂ ‘ਚ ਕਟੌਤੀ ਕੀਤੀ ਸੀ। ਉੱਥੇ ਹੀ, ਇਸ ਤੋਂ ਪਿਛਲੀ ਵਾਰ ਵੀ ਬੈਂਕ ਨੇ ਦੋ ਵਾਰ ਪਹਿਲੀ ਅਗਸਤ ਤੇ 26 ਅਗਸਤ ਨੂੰ ਕਟੌਤੀ ਕੀਤੀ ਸੀ।ਹਾਲਾਂਕਿ, ਇਸ ਵਾਰ ਬੈਂਕ ਵੱਲੋਂ ਇਕ ਸਾਲ ਵਾਲੀ ਐੱਫ. ਡੀ. ਦੀ ਹੀ ਵਿਆਜ ਦਰ ਘਟਾਈ ਗਈ ਹੈ। ਭਾਰਤੀ ਸਟੇਟ ਬੈਂਕ ਨੇ ਇਕ ਸਾਲ ‘ਚ ਪੂਰੀ ਹੋਣ ਵਾਲੀ ਐੱਫ. ਡੀ. ਦੀ ਦਰ ‘ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਹੁਣ ਇਕ ਸਾਲ ਅਤੇ 2 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ‘ਤੇ 6.40 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ, ਜੋ ਪਹਿਲਾਂ 6.50 ਫੀਸਦੀ ਮਿਲ ਰਿਹਾ ਸੀ।


ਉੱਥੇ ਹੀ, ਸੀਨੀਅਰ ਸਿਟੀਜ਼ਨਸ ਯਾਨੀ 60 ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਨੂੰ ਹੁਣ 7 ਫੀਸਦੀ ਦੀ ਬਜਾਏ 6.90 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਹਾਲਾਂਕਿ, ਜਿਨ੍ਹਾਂ ਨੇ ਪਹਿਲਾਂ ਤੋਂ ਐੱਫ. ਡੀ. ਕਰਵਾਈ ਹੋਈ ਹੈ ਉਨ੍ਹਾਂ ‘ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ।6 ਮਹੀਨੇ ਤੋਂ 364 ਦਿਨਾਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ‘ਤੇ ਪਹਿਲਾਂ ਦੀ ਤਰ੍ਹਾਂ 5.80 ਫੀਸਦੀ ਹੀ ਵਿਆਜ ਦਰ ਹੈ। ਦੋ ਸਾਲ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਤਕ ਦੀ ਐੱਫ. ਡੀ. ‘ਤੇ ਹੁਣ 6.25 ਫੀਸਦੀ ਵਿਆਜ ਹੀ ਮਿਲ ਰਿਹਾ ਹੈ।


SBI ਨੇ 1 ਲੱਖ ਰੁਪਏ ਤਕ ਦੇ ਬੈਲੰਸ ਵਾਲੇ ਬਚਤ ਖਾਤਿਆਂ (savings accounts) ‘ਤੇ ਵਿਆਜ ਦਰ ਵੀ 3.50 ਫੀਸਦੀ ਤੋਂ ਘਟਾ ਕੇ 3.25 ਫੀਸਦੀ ਕਰ ਦਿੱਤੀ ਹੈ, ਜੋ 1 ਨਵੰਬਰ 2019 ਤੋਂ ਲਾਗੂ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਨਵੰਬਰ ਤੋਂ ਤੁਹਾਡੇ ਖਾਤੇ ‘ਚ ਰਕਮ 1 ਲੱਖ ਜਾਂ ਇਸ ਤੋਂ ਘਟ ਹੋਈ ਤਾਂ ਤੁਹਾਨੂੰ ਸਾਲਾਨਾ ਆਧਾਰ ‘ਤੇ ਸਿਰਫ 3.25 ਫੀਸਦੀ ਇੰਟਰਸਟ ਰੇਟ ਹੀ ਮਿਲੇਗਾ।
SBI ਨੇ MCLR ਲਿੰਕਡ ਲੋਨ ਦਰਾਂ ‘ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ, ਜੋ 10 ਅਕਤੂਬਰ ਤੋਂ ਲਾਗੂ ਹੋ ਰਹੀ ਹੈ, ਯਾਨੀ MCLR ਨਾਲ ਜੁਡ਼ੇ ਕਰਜ਼ ਹੋਰ ਸਸਤੇ ਹੋ ਜਾਣਗੇ। ਇਸ ਨਾਲ ਤੁਹਾਡੀ ਜੇਬ ‘ਤੇ EMI ਦਾ ਭਾਰ ਘੱਟ ਹੋ ਸਕਦਾ ਹੈ। ਹਾਲਾਂਕਿ ਮੌਜੂਦਾ ਗਾਹਕਾਂ ਦੀ ਕਿਸ਼ਤ ਘਟਣ ‘ਚ ਸਮਾਂ ਲੱਗ ਸਕਦਾ ਹੈ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *