Home / ਵਾਧੂ ਜਾਣਕਾਰੀ / ਕਰ ਲਓ ਭਲਾ-ਲਾ ਲਓ ਬੂਟੇ-ਬਚਾ ਲਓ ਵਾਤਾਵਰਣ, ਸਾਰੇ ਪੁਟਵਾ ਦਿੱਤੇ ਸਰਪੰਚਣੀ ਨੇ !

ਕਰ ਲਓ ਭਲਾ-ਲਾ ਲਓ ਬੂਟੇ-ਬਚਾ ਲਓ ਵਾਤਾਵਰਣ, ਸਾਰੇ ਪੁਟਵਾ ਦਿੱਤੇ ਸਰਪੰਚਣੀ ਨੇ !

ਕਰ ਲੋ ਭਲਾ , ਲਾ ਦੋ ਬੂਟੇ , ਬਚਾ ਲੋ ਵਾਤਾਵਰਣ ,ਸਾਰੇ ਪਟਾ ਤੇ ਸਰਪੰਚਣੀ ਨੇ। ਅਖੇ ਮੈਨੂੰ ਪੁੱਛਕੇ ਨੀ ਲਾਏ ।।ਮਾਮਲਾ ਸੰਗਰੂਰ ਦੇ ਪਿੰਡ ਨਾਗਰੇ ਦਾ ਹੈ ਜਿੱਥੇ ਪਿੰਡ ਦੇ ਮੁੰਡਿਆਂ ਨੇ ਇੱਕ ਰੁੱਖ ਲਗਾਓ ਕਮੇਟੀ ਬਣਾਕੇ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਦਿਹਾੜੇ ਨੂੰ ਸਮਰਪਿਤ ਪਿੰਡ ਦੀਆਂ ਸਾਝੀਆਂ ਥਾਵਾਂ ਤੇ ਬੂਟੇ ਲਾਏ ਸੀ ਪਰ ਪਿੰਡ ਦੀ ਸਰਪੰਚਣੀ ਨੇ ਸਾਰੇ ਪਟਾ ਦਿੱਤੇ।

। ਇੱਕ ਪਾਸੇ ਸਰਕਾਰ ਬੂਟੇ ਲਵਾ ਰਹੀ ਐ ਦੂਜੇ ਪਾਸੇ ਇਹੋ ਜਿਹੇ ਸਰਪੰਚ ਪੱਟ ਰਹੇ ਨੇ। ਹੰਕਾਰ ਵੇਖੋ ਸੱਤਾ ਦਾ ਅਖੇ ਮੇਰੇ ਆਰਡਰ ਤੋੋਂ ਬਿਨਾਂ ਪਿੰਡ ਚ ਕੋਈ ਬੂਟਾ ਨਹੀਂ ਲਾ ਸਕਦਾ।। ਸਰਪੰਚਣੀ ਮੁੰਡਿਆਂ ਨੂੰ ਡਰਾ ਰਹੀ ਐ ਕਿ ਉਨਾਂ ਦੀਆਂ ਜਮਾਨਤਾਂ ਨੀ ਹੋਣੀਆਂ ।। ਬੂਟੇ ਲਾਉਣਾ ਗਲਤ ਹੈ ?? ਜਾਂ ਸਰਪੰਚ ਦਾ ਬੂਟੇ ਪੱਟਣਾ ਜਾਇਜ ਹੈ?? ਰੁੱਖ ਸਾਡੇ ਲਈ ਭੋਜਨ ਤੇ ਪਾਣੀ ਵਾਂਗ ਹੀ ਮਹੱਤਵਪੂਰਨ ਹਨ।   ਰੁੱਖਾਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਿਲ ਬਣ ਜਾਵੇਗਾ ਜਾਂ ਅਸੀਂ ਇੰਝ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡਾ ਜੀਵਨ ਇੱਕ ਦਿਨ ਖਤਮ ਹੋ ਜਾਵੇਗਾ ਕਿਉਂਕਿ ਸਾਨੂੰ ਤੰਦਰੁਸਤ ਤੇ ਸੁਖੀ ਜੀਵਨ ਦੇਣ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਾਡਾ ਜੀਵਨ ਜਿਉਣ ਦਾ ਸਹਾਰਾ ਹਨ। ਰੁੱਖ ਵਾਤਾਵਰਣ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਉਂਦੇ ਹਨ। ਇਹ ਮਨੁੱਖ ਨੂੰ ਆਕਸੀਜਨ ਦੇ ਕੇ ਕਾਰਬਨ ਡਾਈਆਕਸਾਈਡ ਗੈਸ ਆਪ ਲੈਂਦੇ ਹਨ। ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਦਿੱਤਾ ਸਭ ਤੋਂ ਵੱਡਾ ਤੋਹਫਾ ਹਨ। ਇਸ ਲਈ ਸਾਨੂੰ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਇਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।

ਰੁੱਖ ਧਰਤੀ ਦਾ ਸਿੰਗਾਰ ਹੁੰਦੇ ਹਨ, ਜਿਵੇਂ ਕੋਈ ਸੋਹਣੀ ਮੁਟਿਆਰ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ ਗਹਿਣਿਆਂ ਨਾਲ ਸਿੰਗਾਰ ਕਰਦੀ ਹੈ, ਉਸੇ ਤਰਾਂ ਧਰਤੀ ਤੇ ਠੰਢੀਆਂ ਛਾਵਾਂ ਦਿੰਦੇ, ਫਲਾਂ ਨਾਲ ਲੱਦੇ ਰੁੱਖ ਵੀ ਧਰਤੀ ਦਾ ਸਿੰਗਾਰ ਹਨ। ਰੁੱਖਾਂ ਦੀਆਂ ਠੰਢੀਆਂ ਛਾਵਾਂ ਅਤੇ ਪੰਛੀਆਂ ਦਾ ਚਹਿਚਹਾਉਣਾ ਮਨੁੱਖ ਦੇ ਦਿਲ ਨੂੰ ਸਕੂਨ ਦਿੰਦਾ ਹੈ।


ਅਫਸੋਸ ਅੱਜ ਦਾ ਮਨੁੱਖ ਲਾਲਚ ਵੱਸ ਜੋ ਧਰਤੀ ਤੋਂ ਰੁੱਖਾਂ ਨੂੰ ਖਤਮ ਕਰ ਰਿਹਾ ਹੈ। ਉਹ ਵਾਤਾਵਰਨ ਨੂੰ ਬਚਾਉਣ ਦਾ ਆਪ ਹੋਕਾ ਦਿੰਦਾ ਹੈ, ਪਰ ਵਾਤਾਵਰਨ ਨੂੰ ਬਚਾਉਣ ਵਾਲੇ ਰੁੱਖਾਂ ਨੂੰ ਕੱਟ ਰਿਹਾ ਹੈ। ਵਾਤਾਵਰਨ ਨੂੰ ਬਚਾਉਣ ਲਈ ਥਾਂ-ਥਾਂ ਰੈਲੀਆਂ ਸੈਮੀਨਰ ਕੀਤੇ ਜਾ ਰਹੇ ਹਨ, ਪਰ ਅਮਲ ਕੋਈ ਕਰ ਨਹੀਂ ਰਿਹਾ। ਸਮਾਜ ਸੇਵੀ ਸੰਸਥਾਵਾਂ ਇਸ ਮੁੱਦੇ ’ਤੇ ਗੰਭੀਰ ਹਨ।  ਸਕੂਲਾਂ, ਕਾਲਜਾਂ ਵਿੱਚ ਵੀ ਇਸ ਵਿਸ਼ੇ ‘ਤੇ ਜਾਗਰੂਕਤਾ ਸੈਮੀਨਰ ਲਗਾਏ ਜਾ ਰਹੇ ਹਨ, ਪਰ ਫਿਰ ਵੀ ਲੱਖਾਂ ਦਰੱਖਤ ਪੁੱਟੇ ਜਾ ਰਹੇ ਹਨ।ਉਨ੍ਹਾਂ ਦੀ ਜਗ੍ਹਾਂ ਕੋਈ ਨਵੇਂ ਦਰੱਖਤ ਨਹੀਂ ਲਗਾਏ ਜਾ ਰਹੇ, ਜੇਕਰ ਲਗਾਏ ਜਾਂਦੇ ਹਨ ਤਾਂ ਸਿਰਫ ਵਣ ਮਹਾਂਉਤਸਵ ਦੌਰਾਨ, ਜਿੰਨ੍ਹਾਂ ਦੀ ਬਾਅਦ ਵਿੱਚ ਸੰਭਾਲ ਨਹੀਂ ਕੀਤੀ ਜਾਂਦੀ। ਇਹ ਸਭ ਵਾਪਰਨ ਦਾ ਕਾਰਨ ਅੱਜ ਦੇ ਮਨੁੱਖ ਦਾ ਪਦਾਰਥਵਾਦੀ ਹੋਣਾ ਤੇ ਪੈਸੇ ਦੀ ਦੌੜ ਵਿੱਚ ਹੋਣ ਨਾਲ ਮਨੁੱਖ ਦੇ ਜੀਵਨ ਵਿੱਚ ਨੈਤਿਕਤਾ ਦਾ ਖਤਮ ਹੋ ਜਾਣਾ ਹੈ। ਇੰਝ ਜਾਪਦਾ ਜਿਵੇਂ ਮਨੁੱਖ ਇੱਕ ਰੁੱਖ ਸੌ ਸੁੱਖ ਦਾ ਸੰਦੇਸ਼ ਦਿੰਦਾ ਹੋਇਆ ਖੁਦ ਉਸ ਤੋਂ ਅਨਜਾਣ ਹੋ ਗਿਆ ਹੋਵੇ ਅਤੇ ਜਿਸ ਟਾਹਣੇ ਤੇ ਬੈਠਾ ਹੈ, ਉਸੇ ਟਾਹਣੇ ਨੂੰ ਕੱਟ ਰਿਹਾ ਹੈ। ਮਨੁੱਖ ਖੁਦ ਆਪਣੇ ਜੀਵਨ ਵਿੱਚ ਜ਼ਹਿਰ ਘੋਲ ਰਿਹਾ ਹੈ।

Leave a Reply

Your email address will not be published. Required fields are marked *