Home / ਵਾਧੂ ਜਾਣਕਾਰੀ / ਇੰਗਲੈਂਡ’ਚ ਅੱਤਵਾਦੀ ਕਹਿਣ ”ਤੇ 10 ਸਾਲ ਦੀ ਸਿੱਖ ਬੱਚੀ ਨੇ ਦਿੱਤਾ ਕਰਾਰਾ ਜਵਾਬ ਦੱਬਕੇ ਸ਼ੇਅਰ ਕਰੋ

ਇੰਗਲੈਂਡ’ਚ ਅੱਤਵਾਦੀ ਕਹਿਣ ”ਤੇ 10 ਸਾਲ ਦੀ ਸਿੱਖ ਬੱਚੀ ਨੇ ਦਿੱਤਾ ਕਰਾਰਾ ਜਵਾਬ ਦੱਬਕੇ ਸ਼ੇਅਰ ਕਰੋ

ਇਸ ਵੇਲੇ ਇੱਕ ਵੱਡੀ ਖ਼ਬਰ ਸਿੱਖ ਜਗਤ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਲੰਡਨ ਦੀ ਦੱਸੀ ਜਾ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਲੰਡਨ ਦੇ ਖੇਡ ਮੈਦਾਨ ਵਿੱਚ ਇੱਕ ਸਿੱਖ ਲੜਕੀ ਨੂੰ ਜਦੋਂ ਕੁੱਝ ਬੱਚਿਆਂ ਨੇ ਅੰਗਰੇਜ਼ੀ ਵਿੱਚ ਅਤਿਵਾਦੀ (ਗਰਮ ਖਿਆਲੀ) ਕਿਹਾ ਤਾਂ ਉਸ ਨੇ ਇਸ ਸਥਿਤੀ ਦਾ ਬੇਹੱਦ ਹਿੰਮਤ ਨਾਲ ਸਾਹਮਣਾ ਕੀਤਾ ਅਤੇ ਇਸ ਦਾ ਜਵਾਬ ਸੋਸ਼ਲ ਮੀਡੀਆ ਉੱਤੇ ਅਕਲਮੰਦੀ ਨਾਲ ਦਿੱਤਾ ਅਤੇ ਕਿਹਾ ਕਿ ਨਸਲ ਵਾਦ ਦੇ ਟਾਕਰੇ ਲਈ ਸਿੱਖ ਭਾਈਚਾਰੇ ਬਾਰੇ ਗਿਆਨ ਫੈਲਾਉਣ ਦੀ ਲੋੜ ਹੈ ਮਨਸਿਮਰ ਕੌਰ ਦਾ ਵੀਡੀਓ ਮੈਸੇਜ, ਜੋ ਉਸ ਦੇ ਪਿਤਾ ਵੱਲੋਂ ਟਵਿੱਟਰ ਉੱਤੇ ਪਾਇਆ ਗਿਆ ਹੈ, ਨੇ ਵੀਰਵਾਰ ਤੋਂ ਹੁਣ ਤੱਕ 47000 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਵੀਡੀਓ ਵਿੱਚ ਇੱਕ ਦਸਤਾਰਧਾਰੀ ਸਿੱਖ ਲੜਕੀ ਦੱਖਣੀ-ਪੂਰਬੀਲੰਡਨ ਦੇ ਪਲੱਮਸਟੈੱਡ ਖੇਡ ਮੈਦਾਨ ਵਿੱਚ ਵਾਪਰੀ ਘਟਨਾ ਬਾਰੇ ਬੜੇ ਹੌਸਲੇ ਨਾਲ ਜਾਣਕਾਰੀ ਦਿੰਦੀ ਹੈ। ਲੜਕੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪਾਰਕ ਵਿੱਚ ਚਾਰ ਬੱਚਿਆਂ ਅਤੇ ਨੌਜਵਾਨ ਕੁੜੀ ਦੀ ਮਾਂ ਦੇ ਨਾਲ ਉਸ ਦਾ ਵਾਹ ਪਿਆ, ਜਿਨ੍ਹਾਂ ਦਾ ਉਸ ਪ੍ਰਤੀ ਵਿਵਹਾਰ ਠੀਕ ਨਹੀਂ ਸੀ। ਲੜਕੀ ਇਹ ਮੈਸੇਜ ਇੱਕ ਕਾਪੀ ਵਿੱਚੋਂ ਪੜ੍ਹ ਰਹੀ ਹੈ, ਜਿਸ ਵਿੱਚ ਉਸ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ।

ਮਨਸਿਮਰ ਅਨੁਸਾਰ,‘ ਸੋਮਵਾਰ ਨੂੰ ਦੋ ਲੜਕੇ ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਲੱਗਦੀ ਹੈ, ਨੂੰ ਜਦੋਂ ਮੈਂ ਪਹਿਲਾਂ ਤੋਂ ਹੀ ਕਾਫੀ ਬੱਚਿਆਂ ਦੇ ਵਿੱਚ ਖੇਡਣ ਲਈ ਕਿਹਾ ਤਾਂ ਉਨ੍ਹਾਂ ਉੱਚੀ ਅਤੇ ਸਾਫ ਆਵਾਜ਼ ਵਿੱਚ ਕਿਹਾ,‘ ਨਹੀ ਤੂੰ ਨਹੀਂ ਖੇਡ ਸਕਦੀ, ਕਿਉਂਕਿ ਤੂੰ ਇੱਕ ਅਤਿਵਾਦੀ ਹੈ।’ ਇਸ ਤੋਂ ਬਾਅਦ ਬੱਚੀ ਦੱਸਦੀ ਹੈ ਕਿ ਇਨ੍ਹਾਂ ਸ਼ਬਦਾਂ ਨੇ ਕਿਵੇਂ ਉਸ ਦੇ ਦਿਲ ਨੂੰ ਠੇਸ ਪਹੁੰਚਾਈ ਪਰ ਉਸ ਨੇ ਆਪਣਾ ਸਿਰ ਉੱਚਾ ਰੱਖਿਆ ਅਤੇ ਉਹ ਪਰ੍ਹਾਂ ਚਲੀ ਗਈ। ਇਸ ਤੋਂ ਫਿਰ ਅਗਲੇ ਦਿਨ ਉਹ ਪਾਰਕ ਵਿੱਚ ਗਈ ਅਤੇ ਇੱਕ 9 ਸਾਲ ਦੀ ਲੜਕੀ ਨਾਲ ਖੇਡਣ ਲੱਗੀ ਅਤੇ ਇੱਕ ਘੰਟੇ ਬਾਅਦ ਉਸ ਦੀ ਮਾਂ ਆਈ ਅਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਉਹ ਸੱਚ-ਮੁੱਚ ਹੀ ਖਤਰਨਾਕ ਦਿਖਾਈ ਦਿੰਦੀ ਹੈ। ਮਨਸਿਮਰ ਨੇ ਕਿਹਾ ਹੈ ਕਿ ਇਹ ਅਸਲ ਵਿੱਚ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਗਿਆਨ ਦੀ ਘਾਟ ਕਾਰਨ ਵਾਪਰ ਰਿਹਾ ਹੈ। ਦੂਜੇ ਪਾਸੇ ਲੰਡਨ ਦੇ ਬਰਮਿੰਘਮ ’ਚ ਪੁਲੀਸ ਵੱਲੋਂ ਇੱਕ ਕ੍ਰਿਪਾਨਧਾਰੀ ਸਿੱਖ ਨੂੰ ਰੋਕ ਕੇ ਪੁੱਛਗਿੱਛ ਕੀਤੇ ਜਾਣ ਦੀ ਖ਼ਬਰ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਹੋਈ ਇਹ ਘਟਨਾ ਬਰਮਿੰਘਮ ਦੇ ਬੁੱਲ ਸਟਰੀਟ ਦੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜਾਂ ’ਤੇ ਵਾਇਰਲ ਹੋ ਗਈ। ਮੈਟਰੋ ਦੀ ਰਿਪੋਰਟ ਅਨੁਸਾਰ ਸਿੱਖ ਵਿਅਕਤੀ ਨੇ ਪੁਲੀਸ ਨੂੰ ਕ੍ਰਿਪਾਨ ਉਸਦੇ ਧਾਰਮਿਕ ਚਿੰਨ੍ਹਾਂ ਵਿੱਚ ਸ਼ਾਮਲ ਹੋਣ ਬਾਰੇ ਦਲੀਲਾਂ ਵੀ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਇਸ ਸਬੰਧੀ ਵੈਸਟ ਮਿਡਲੈਂਡਸ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਨੇ ਬਰਮਿੰਘਮ ਵਿੱਚ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਿਸ ’ਤੇ ਉਸ ਨੇ ਤਲਖੀ ਵਾਲਾ ਵਿਵਹਾਰ ਕੀਤਾ। ਉਸ ਨੂੰ ਵਿਵਹਾਰ ਸਬੰਧੀ ਚਿਤਾਵਨੀ ਦਿੱਤੀ ਹੈ ਜਦਕਿ ਅੱਗੇ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ

ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

Leave a Reply

Your email address will not be published. Required fields are marked *