Home / ਵਾਧੂ ਜਾਣਕਾਰੀ / ਅੱਜ ਬਾਦਲ ਪ੍ਰੀਵਾਰ ਚ’ਆਈਆਂ ਖੁਸ਼ੀਆਂ ਦੇਖੋ ਅੱਜ ਸਵੇਰੇ ਅਚਾਨਕ ਸ਼ੇਅਰ ਕੀਤੀਆਂ ਨਿਜੀ ਤਸਵੀਰਾਂ….

ਅੱਜ ਬਾਦਲ ਪ੍ਰੀਵਾਰ ਚ’ਆਈਆਂ ਖੁਸ਼ੀਆਂ ਦੇਖੋ ਅੱਜ ਸਵੇਰੇ ਅਚਾਨਕ ਸ਼ੇਅਰ ਕੀਤੀਆਂ ਨਿਜੀ ਤਸਵੀਰਾਂ….

ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹਮੇਸ਼ਾਂ ਸੁਰਖੀਆਂ ਚ ਰਹਿਣ ਵਾਲਾ ਪਰਿਵਾਰ ਹੈ ਤੇ ਪੰਜਾਬ ਦੀ ਰਾਜਨੀਤੀ ਵਿਚ ਖਾਸ ਜਗ੍ਹਾ ਰੱਖਦਾ ਹੈ। ਪ੍ਰਕਾਸ਼ ਸਿੰਘ ਬਾਦਲ 90 ਤੋਂ ਉਪਰ ਦੇ ਹੋ ਚੁਕੇ ਹਨ ਪਰ ਹਜੇ ਵੀ ਰਾਜਨੀਤੀ ਵਿਚ ਪੂਰਾ ਐਕਟਿਵ ਰਹਿੰਦੇ ਹਨ। ਪਰ ਹੁਣ ਸਰਦਾਰ ਬਾਦਲ ਜਿਆਦਾਤਰ ਸਮਾਂ ਆਪਣੇ ਪ੍ਰੀਵਾਰ ਨਾਲ ਆਪਣੇ ਪਿੰਡ ਬਾਦਲ ਵਿਖੇ ਹੀ ਬਤੀਤ ਕਰਦੇ ਹਨ।

ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਫ਼ੇਸਬੁਕ ਪੇਜ ਤੇ 2 ਪੋਸਟਾਂ ਸ਼ੇਅਰ ਕੀਤੀਆਂ ਹਨ। ਇਕ ਵਿਚ ਓਹਨਾ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਓਹਨਾ ਦੇ ਪਿੰਡ ਆਉਣ ਬਾਰੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀਂ ਇਹਨਾਂ ਤਸਵੀਰਾਂ ਵਿਚ ਦੇਖ ਸਕਦੇ ਹੋ ਕੇ ਬਾਦਲ ਪਰਿਵਾਰ ਨੇ ਕਿਵੇਂ ਉਤਸ਼ਾਹ ਨਾਲ।

ਨਗਰ ਕੀਰਤਨ ਦਾ ਸਵਾਗਤ ਕੀਤਾ ਹੈ। ਦੂਜੀ ਪੋਸਟ ਉਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਨ ਬਾਰੇ ਸ਼ੇਅਰ ਕੀਤੀ ਹੈ ਜਿਸ ਵਿਚ ਸਾਰੇ ਪਰਿਵਾਰ ਦੀਆਂ ਤਸਵੀਰਾਂ ਨੇ। ਆਪਣੇ ਬੇਟੇ ਦਾ 18 ਵਾਂ ਜਨਮ ਦਿਨ ਮਨਾਇਆ ਹੈ ਅਤੇ ਫੇਸਬੁੱਕ ਤੇ ਇਹ ਕੁਝ ਲਿਖਿਆ ਹੈ ਦੇਖੋ – ਪੂਤਾ ਮਾਤਾ ਕੀ ਆਸੀਸ ।। ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ ।। ੧ ।। ਰਹਾਉ ।।

ਅੱਜ ਅਨੰਤਵੀਰ ਦੇ 18ਵੇਂ ਜਨਮਦਿਨ ਮੌਕੇ, ਇੱਕ ਬੱਚੇ ਤੋਂ ਉਸ ਨੂੰ ਗੱਭਰੂ ਨੌਜਵਾਨ ਵਿੱਚ ਬਦਲਦਾ ਵੇਖ, ਵਾਹਿਗੁਰੂ ਜੀ ਦੇ ਚਰਨਾਂ ‘ਚ ਇਹੀ ਅਰਦਾਸ ਕਰਦੀ ਹਾਂ ਕਿ ਉਹ ਅਨੰਤਵੀਰ ਨੂੰ ਹਮਦਰਦੀ, ਸਿਆਣਪ ਅਤੇ ਨਿਮਰਤਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਉਸ ਨੂੰ ਗੁਰੂ ਘਰ ਨਾਲ ਅਥਾਹ ਪਿਆਰ ਦੇ ਨਾਲ ਨਾਲ, ਉਸ ਦੀ ਝੋਲੀ ਆਪਣੀ ਸੇਵਾ ਅਤੇ ਸਿਮਰਨ ਦੀ ਦਾਤ ਵੀ ਪਾਉਣ। ਜਿੰਨੇ ਵੀ ਬੱਚਿਆਂ ਦਾ ਅੱਜ ਜਨਮਦਿਨ ਹੈ, ਉਨ੍ਹਾਂ ਸਭ ਨੂੰ ਵੀ ਮੇਰੇ ਵੱਲੋਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖੋ ਸ਼ੇਅਰ ਕੀਤੀਆਂ ਤਸਵੀਰਾਂ

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *