Home / ਵਾਧੂ ਜਾਣਕਾਰੀ / ਅੰਮ੍ਰਿਤਸਰ ਵਿੱਚ ਲਿਆ ਅਜਿਹੇ ਬੱਚੇ ਨੇ ਜਨਮ ਕਿ ਦੇਖਣ ਵਾਲੇ ਰਹਿ ਗਏ ਹੈਰਾਨ ਅਤੇ …

ਅੰਮ੍ਰਿਤਸਰ ਵਿੱਚ ਲਿਆ ਅਜਿਹੇ ਬੱਚੇ ਨੇ ਜਨਮ ਕਿ ਦੇਖਣ ਵਾਲੇ ਰਹਿ ਗਏ ਹੈਰਾਨ ਅਤੇ …

ਪੰਜਾਬ ਦੇ ਅੰਮ੍ਰਿਤਸਰ ਤੇ ਬਹੁਤ ਹੀ ਅਜੀਬ ਖ਼ਬਰ ਆ ਰਹੀ ਹੈ .ਜਿਸ ਅਨੁਸਾਰ ਕਿ ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਇੱਕ ਅਜੀਬ ਜਿਹੇ ਬੱਚੇ ਨੇ ਜਨਮ ਲਿਆ . ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਸ ਬੱਚੀ ਦੀਆਂ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਵਿਕਸਤ ਨਹੀਂ ਹੋਈਆਂ . ਹਸਪਤਾਲ ਤੋਂ ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੇ ਚਾਰ ਵਾਰ ਆਪਣੇ ਗਰਭ ਦੌਰਾਨ ਅਲਟਰਾਸਾਊਂਡ ਕਰਵਾਇਆ ਪਰ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਬੱਚੇ ਦੇ ਅੰਗ ਵਿਕਸਿਤ ਨਹੀਂ ਹੋ ਰਹੇ ਹਨ . ਇਹ ਬੱਚਾ ਫੋਕੋਮੇਲਿਆ ਰੋਗ ਤੋਂ ਪੀੜਤ ਹੈ ਜਿਸ ਕਾਰਨ ਇਸ ਨੂੰ ਹੱਥਾਂ ਪੈਰਾਂ ਤੋਂ ਬਿਨਾਂ ਉਂਗਲੀਆਂ ਤੋਂ ਹੀ

ਵਿਕਸਤ ਹੋਏ ਹਨ . ਅੰਮ੍ਰਿਤਸਰ ਦੇ ਮੁਸਤਫਾਬਾਦ ਵਿੱਚ ਰਹਿਣ ਵਾਲੀ ਪ੍ਰਭਜੀਤ ਦੀ ਗਰਭ ਚੋਂ ਇਸ ਬੱਚੇ ਨੇ ਇਸ ਹਾਲਤ ਵਿੱਚ ਜਨਮ ਲਿਆ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ . ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਆਪਣੇ ਗਰਭ ਅਵਸਥਾ ਦੌਰਾਨ ਸਰਕਾਰੀ ਸੈਟੇਲਾਈਟ ਹਸਪਤਾਲ ਚ ਆਪਣੀ ਜਾਂਚ ਕਰਵਾਉਂਦੀ ਰਹੀ ਸੀ . ਪਤਾ ਇਹ ਵੀ ਲੱਗਾ ਹੈ ਕਿ ਇਸ ਹਸਪਤਾਲ ਦੇ ਡਾਕਟਰ ਨੇ ਵੱਖ ਵੱਖ ਸੈਂਟਰਾਂ ਤੋਂ ਚੌਥੇ ਛੇਵੇਂ ਅਤੇ ਸੱਤਵੇਂ ਅੱਠਵੇਂ ਮਹੀਨੇ ਦੀ ਗਰਭ ਅਵਸਥਾ ਦਾ ਅਲਟਰਾਸਾਊਂਡ ਟੈਸਟ ਕਰਵਾਇਆ ਸੀ . ਪ੍ਰਭਜੀਤ ਦੇ ਪਤੀ ਦਾ ਦੋਸ਼ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਹੋ ਰਹੀਆਂ ਕਮੀਆਂ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਇਸ ਤੋਂ ਪਹਿਲਾਂ ਬੱਚੇ ਦਾ ਇਲਾਜ ਕੀਤਾ ਜਾ ਸਕਦਾ ਸੀ .ਗਰਭ ਤੋਂ ਪਹਿਲਾਂ ਜਦੋਂ ਪ੍ਰਭਜੀਤ ਨੂੰ ਜਣੇਪਾ ਦੀ ਪੀੜਾ ਉੱਠੀ ਤਾਂ

ਉਹ ਸੈਟੇਲਾਈਟ ਹਸਪਤਾਲ ਚਲੇ ਗਏ .ਜਿੱਥੇ ਕਿ ਡਾਕਟਰ ਨੇ ਉਨ੍ਹਾਂ ਨੂੰ ਡਿਲੀਵਰੀ ਲਈ ਗੁਰੂ ਨਾਨਕ ਦੇਵ ਹਸਪਤਾਲ ਚਲੇ ਜਾਣ ਲਈ ਕਿਹਾ . ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪ੍ਰਭਜੀਤ ਨੇ ਬੱਚੇ ਨੂੰ ਜਨਮ ਦਿੱਤਾ ਮੁੰਡੇ ਦੀਆਂ ਕਿਲਕਾਰੀਆਂ ਸੁਣਕੇ ਸਾਰੇ ਖੁਸ਼ ਤਾਂ ਹੋ ਗਏ ਪਰ ਜਦੋਂ ਬੱਚੇ ਨੂੰ ਦੇਖਿਆ ਗਿਆ ਤਾਂ ਸਭ ਦੇ ਹੋਸ਼ ਉੱਡ ਗਏ ਕਿਉਂਕਿ ਉਸ ਦੇ ਅੰਗ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੋਏ ਸਨ . ਕਿਉਂਕਿ ਬੱਚੇ ਦੇ ਪੈਰ ਅਤੇ ਹੱਥ ਵੀ ਚੰਗੀ ਤਰਾਂ ਪੂਰੇ ਨਹੀਂ ਸਨ . ਪਰ ਇਸ ਦੇ ਬਾਵਜੂਦ ਵੀ ਪ੍ਰਭਜੀਤ ਦੇ ਪਤੀ ਨੇ ਕਿਹਾ ਕਿ ਉਹ ਬੱਚੇ ਦੀ ਚੰਗੀ ਤਰ੍ਹਾਂ ਸੰਭਾਲ ਕਰਨਗੇ ਅਤੇ ਉਸ ਨੂੰ ਪਿਆਰ ਨਾਲ ਪਾਲਣਗੇ ਪਰ ਅਸੀਂ ਸਿਹਤ ਵਿਭਾਗ ਤੋਂ ਡਾਕਟਰਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹਾਂ .

Leave a Reply

Your email address will not be published. Required fields are marked *